ਸੰਸਾਰ

ਨਿਊਜੀਲੈਂਡ ਵਿਖ਼ੇ ਸਿੱਖਾਂ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸਮਰਪਿਤ ਕਢੀ ਗਈ ਕਾਰ ਰੈਲੀ 

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 20, 2024 06:56 PM

ਨਵੀਂ ਦਿੱਲੀ- ਨਿਊਜੀਲੈਂਡ ਵਿਖ਼ੇ ਰਹਿ ਰਹੇ ਸਿੱਖਾਂ ਵਲੋਂ ਵਡੀ ਗਿਣਤੀ ਅੰਦਰ ਇਕੱਠੀਆਂ ਹੋਕੇ ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸਮਰਪਿਤ ਇਕ ਕਾਰ ਰੈਲੀ ਕਢੀ ਗਈ ਉਪਰੰਤ ਭਾਰਤੀ ਐੱਬੇਸੀ ਮੂਹਰੇ ਵੱਡਾ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਪੋਲੀਟੀਕਸ ਵਲੋਂ ਉਚੇਚੇ ਤੌਰ ਤੇ ਨਿਊਜੀਲੈਂਡ ਪਹੁੰਚੇ ਬਾਬਾ ਜੱਗ ਸਿੰਘ ਨੇ ਓਥੇ ਹਾਜਿਰ ਸੰਗਤਾਂ ਨੂੰ ਭਾਰਤ ਵਲੋਂ ਸਿੱਖਾਂ ਨਾਲ ਕਮਾਏ ਜਾ ਰਹੇ ਜ਼ੁਲਮ, ਕੈਨੇਡਾ ਸਰਕਾਰ ਵਲੋਂ ਭਾਈ ਨਿਝਰ ਦੇ ਕਤਲ ਮਾਮਲੇ 'ਚ ਚੁੱਕੇ ਗਏ ਕਦਮ ਅਤੇ ਅਮਰੀਕਾ ਸਰਕਾਰ ਵਲੋਂ ਗੁਰਪਤਵੰਤ ਪਨੂੰ ਕਤਲ ਸਾਜ਼ਿਸ਼ ਮਾਮਲੇ 'ਚ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਉਪਰੰਤ ਓਥੇ ਹਾਜਿਰ ਸੰਗਤਾਂ ਵਲੋਂ ਭਾਰਤ ਸਰਕਾਰ ਨੂੰ ਸੁਆਲਾਂ ਰਾਹੀਂ ਘੇਰਦਿਆਂ ਪੁੱਛਿਆ ਕਿ ਸਿੱਖਾਂ ਨੂੰ ਦਸਿਆ ਜਾਏ ਕਿ ਭਾਈ ਨਿਝਰ ਦਾ ਕਾਤਲ ਕੌਣ ਹੈ ਤੇ ਤੁਸੀਂ ਕਿਉਂ ਆਪਣੇ ਰਾਜਦੁਤਾਂ ਨੂੰ ਵਾਪਿਸ ਸੱਦਿਆ ਹੈ, ਪਨੂੰ ਕਤਲ ਸਾਜ਼ਿਸ਼ ਕੇਸ ਵਿਚ ਵੀਂ ਉਨ੍ਹਾਂ ਵਲੋਂ ਤਿੱਖੇ ਸੁਆਲ ਕੀਤੇ ਗਏ ਸਨ । ਉਨ੍ਹਾਂ ਦਸਿਆ ਅਤੇ ਪੁੱਛਿਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਨਾਮਜਦ ਕਮਲਨਾਥ ਨੂੰ ਐਮਪੀ ਦਾ ਮੁੱਖਮੰਤਰੀ ਬਣਾ ਕੇ ਸਿੱਖ ਦੇ ਜਖਮਾਂ ਤੇ ਜਾਣਬੁਝ ਕੇ ਲੂਣ ਛਿੜਕਿਆ ਗਿਆ ਸੀ ਤੇ ਅਜੇ ਤਕ ਖੁਲੇ ਘੁੰਮ ਰਹੇ ਦੋਸ਼ੀਆਂ ਨੂੰ ਕਿਉਂ ਨਹੀਂ ਜੇਲ੍ਹਾਂ ਅੰਦਰ ਡਕਿਆ ਗਿਆ ਹੈ...?

ਧਿਆਣਦੇਣ ਯੋਗ ਹੈ ਕਿ ਨਵੰਬਰ 1984 ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਅਤੇ ਬਜ਼ੁਰਗਾਂ ਦੀ ਯਾਦ ਵਿਚ ਰੈਫਰੈਂਡਮ ਦੇ ਅਗਲੇ ਪੜਾਅ ਦੀ ਵੋਟਿੰਗ ਨਿਊਜੀਲੈਂਡ ਵਿਚ 17 ਨਵੰਬਰ ਨੂੰ ਹੋਣੀ ਹੈ ਤੇ ਇਸ ਲਈ ਇਥੋਂ ਦੀਆਂ ਸੰਗਤਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਆਪਣਾ ਵੱਖਰਾ ਖਾਲਸਾ ਰਾਜ ਦੀ ਸਥਾਪਨਾ ਕਰਣ ਲਈ ਆਪਣੇ ਵੋਟਾਂ ਦੀ ਵਰਤੋਂ ਕਰਨ ਲਈ ਹੁਣ ਤੋਂ ਤਿਆਰੀ ਕਰ ਰਹੇ ਹਨ ।

Have something to say? Post your comment

 

ਸੰਸਾਰ

ਡਾ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ

ਗਲੋਬਲ ਸਿੱਖ ਕੌਂਸਲ ਵੱਲੋਂ ਲਾਰਡ ਇੰਦਰਜੀਤ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਬੀਸੀ ਅਸੈਂਬਲੀ ਚੋਣਾਂ ਵਿਚ ਕੋਈ ਵੀ ਪਾਰਟੀ ਸਪੱਸ਼ਟ ਬਹੁਤ ਹਾਸਲ ਨਾ ਕਰ ਸਕੀ

ਪੰਨੂ ਕਤਲ ਸਾਜ਼ਿਸ਼ ਮਾਮਲੇ 'ਚ ਦੋਸ਼ੀ ਨਿਖਿਲ ਗੁਪਤਾ ਨੇ ਹਿੰਦੀ ਬੋਲਣ ਵਾਲੇ ਵਕੀਲ ਦੀ ਕੀਤੀ ਮੰਗ

ਰੋਜ਼ਾਨਾ ‘ਅਜੀਤ’ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਨਾਲ਼ ਮੀਡੀਆ ਦੀ ਸਮਾਜਿਕ ਭੂਮਿਕਾ ਬਾਰੇ ਹੋਈ ਵਿਚਾਰ ਚਰਚਾ

ਕੈਨੇਡਾ: ਬੀ.ਸੀ. ਅਸੈਂਬਲੀ ਚੋਣਾਂ- ਕੰਸਰਵੇਟਿਵ ਸਰਕਾਰ ਬਣਨ ‘ਤੇ ਸਰੀ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ-ਜੋਹਨ ਰਸਟੈਡ

ਕੈਨੇਡਾ ਪੋਸਟ ਵੱਲੋਂ ਦੀਵਾਲੀ ਦੇ ਆਗਮਨ ਮੌਕੇ ਨਵੀਂ ਡਾਕ ਟਿਕਟ ਜਾਰੀ

ਵੈਨਕੂਵਰ ਵਿਚਾਰ ਮੰਚ ਵੱਲੋਂ ਰੰਗਮੰਚ ਗੁਰੂ ਡਾ. ਯੋਗੇਸ਼ ਗੰਭੀਰ ਨਾਲ ਵਿਸ਼ੇਸ਼ ਮਿਲਣੀ

ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ’ ਦਾ ਰਿਲੀਜ਼ ਸਮਾਗਮ

ਜ਼ਿਲਾ ਰੋਪੜ ਤੇ ਮੋਹਾਲੀ ਦੇ ਨਿਵਾਸੀਆਂ ਨੇ ਮਨਾਈ ਮਨੋਰੰਜਕ ਪਰਿਵਾਰਕ ਸ਼ਾਮ